Ad Code

ਅਕਤੂਬਰ ਮਹੀਨੇ 'ਚ 16 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ

ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਕਈ ਵਿੱਤੀ ਬਦਲਾਅ ਹੋਏ ਹਨ, ਜੋ ਆਮ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪਾਉਣਗੇ। ਬੈਂਕ ਆਮ ਲੋਕਾਂ ਦੇ ਜਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ। ਕਈ ਵਾਰ ਬੈਂਕਾਂ ਵਿੱਚ ਜ਼ਿਆਦਾ ਛੁੱਟੀਆਂ ਕਾਰਨ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਆਪਣੇ ਕੰਮ ਦੀ ਪਲਾਨਿੰਗ ਜ਼ਰੂਰੀ ਹੈ।

ਦੱਸ ਦੇਈਏ ਕਿ ਅਕਤੂਬਰ ਦੇ ਮਹੀਨੇ ਸਿਰਫ਼ 15 ਦਿਨ ਬੈਂਕਾਂ ਵਿੱਚ ਕੰਮ ਹੋਵੇਗਾ । ਇਸ ਦਾ ਮਤਲਬ ਹੈ ਕਿ 16 ਦਿਨਾਂ ਲਈ ਬੈਂਕ ਛੁੱਟੀਆਂ ਹੋਣਗੀਆਂ। ਇਸ ਲਈ ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਜਾਣ ਦੀ ਸੋਚ ਰਹੇ ਹੋ ਤਾਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬੈਂਕ ਜਾਓ।

Bank Holidays in October

1 ਅਕਤੂਬਰ- ਐਤਵਾਰ
2 ਅਕਤੂਬਰ- ਗਾਂਧੀ ਜਯੰਤੀ ਕਾਰਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।
8 ਅਕਤੂਬਰ- ਐਤਵਾਰ
14 ਅਕਤੂਬਰ- ਮਹਾਲਯਾ ਦੇ ਕਾਰਨ ਕੋਲਕਾਤਾ ਵਿੱਚ ਤੇ ਦੂਜੇ ਸ਼ਨੀਵਾਰ ਨੂੰ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।
15 ਅਕਤੂਬਰ - ਐਤਵਾਰ
18 ਅਕਤੂਬਰ- ਗੁਹਾਟੀ 'ਚ ਕਟਿ ਬਿਹੂ ਦੇ ਕਾਰਨ ਬੈਂਕ ਬੰਦ ਰਹਿਣਗੇ
21 ਅਕਤੂਬਰ- ਦੁਰਗਾ ਪੂਜਾ/ਮਹਾਨ ਸਪਤਮੀ ਕਾਰਨ ਅਗਰਤਲਾ, ਗੁਹਾਟੀ, ਇੰਫਾਲ, ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ।
22 ਅਕਤੂਬਰ- ਐਤਵਾਰ
24 ਅਕਤੂਬਰ- ਦੁਸਹਿਰੇ ਕਾਰਨ ਬੈਂਕ ਬੰਦ, ਹੈਦਰਾਬਾਦ ਅਤੇ ਇੰਫਾਲ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
25 ਅਕਤੂਬਰ- ਦੁਰਗਾ ਪੂਜਾ (ਦਸਾਈ) ਕਾਰਨ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ
26 ਅਕਤੂਬਰ- ਦੁਰਗਾ ਪੂਜਾ (ਦਸਾਈ)/ਪ੍ਰਬੰਧਨ ਦਿਵਸ 'ਤੇ ਗੰਗਟੋਕ, ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ ।
27 ਅਕਤੂਬਰ- ਦੁਰਗਾ ਪੂਜਾ (ਦਸਾਈ) 'ਤੇ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
28 ਅਕਤੂਬਰ- ਲਕਸ਼ਮੀ ਪੂਜਾ ਅਤੇ ਚੌਥੇ ਸ਼ਨੀਵਾਰ ਨੂੰ ਕੋਲਕਾਤਾ ਸਮੇਤ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
29 ਅਕਤੂਬਰ- ਐਤਵਾਰ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
31 ਅਕਤੂਬਰ- ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ 'ਤੇ ਅਹਿਮਦਾਬਾਦ ਵਿੱਚ ਬੈਂਕ ਬੰਦ ਰਹਿਣਗੇ।

Reactions

Post a Comment

0 Comments

Ad Code