Thursday, August 22, 2019
Home > News > ਅਗਸਤ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ, ਜਾਣੋ ਕਿਹੜੀ ਕਿਹੜੀ ਤਰੀਕ ਨੂੰ ਹੋਣਗੀਆਂ ਛੁੱਟੀਆਂ

ਅਗਸਤ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ, ਜਾਣੋ ਕਿਹੜੀ ਕਿਹੜੀ ਤਰੀਕ ਨੂੰ ਹੋਣਗੀਆਂ ਛੁੱਟੀਆਂ

ਸਾਉਣ ਦਾ ਪਵਿਤਰ ਮਹੀਨਾ ਆਉਂਦੇ ਹੀ ਤੀਜ-ਤਿਉਹਾਰਾਂ ਦੀ ਸ਼ੁਰੁਆਤ ਹੋ ਗਈ ਹੈ। 17 ਜੁਲਾਈ ਤੋਂ ਸ਼ੁਰੂ ਹੋਇਆ ਸਾਉਣ ਮਹੀਨਾ ਰੱਖੜੀ ਦੇ ਦਿਨ ਯਾਨੀ 15 ਅਗਸਤ ਨੂੰ ਖ਼ਤਮ ਹੋਵੇਗਾ। ਅਗਸਤ ਵਿੱਚ ਅਜਿਹੇ ਮੌਕੇ ਆ ਰਹੇ ਹਨ ਜਦੋਂ ਲਗਾਤਾਰ ਛੁੱਟੀਆਂ ਹੋਣਗੀਆਂ।ਸ਼ਨੀਵਾਰ – ਐਤਵਾਰ ਜਾਂ ਐਤਵਾਰ – ਸੋਮਵਾਰ ਨੂੰ ਸਾਰਵਜਨਿਕ ਛੁੱਟੀ ਹੋਣ ਦੇ ਕਾਰਨ ਲੋਕਾਂ ਨੂੰ ਲੰਮੀਆਂ ਛੁੱਟੀਆਂ ਗੁਜ਼ਾਰਨ ਦਾ ਮੌਕਾ ਮਿਲੇਗਾ। ਹਾਲਾਂਕਿ 15 ਅਗਸਤ ਅਤੇ ਰੱਖੜੀ ਇੱਕ ਹੀ ਦਿਨ ਹੋਣ ਨਾਲ ਇੱਕ ਛੁੱਟੀ ਦਾ ਨੁਕਸਾਨ ਜਰੂਰ ਹੋਇਆ ਹੈ। ਜਾਣੋ ਸਾਰੀਆਂ ਛੁੱਟੀਆਂ ਬਾਰੇ…

ਸੋਮਵਾਰ ਨੂੰ ਈਦ ਦੀ ਛੁੱਟੀ : 11 ਅਗਸਤ ਨੂੰ ਐਤਵਾਰ ਦੀ ਛੁੱਟੀ ਹੈ, ਉਥੇ ਹੀ ਸੋਮਵਾਰ 12 ਅਗਸਤ ਨੂੰ ਈਦ-ਉਲ-ਜੁਹਾ ਦੀ ਛੁੱਟੀ ਰਹੇਗੀ।ਸ਼ਨੀਵਾਰ ਨੂੰ ਕ੍ਰਿਸ਼ਨ ਜਨਮਅਸ਼ਟਮੀ : ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮਉਤਸਵ ਯਾਨੀ ਕ੍ਰਿਸ਼ਨ ਜਨਮਾਸ਼ਟਮੀ 24 ਅਗਸਤ ਸ਼ਨੀਵਾਰ ਨੂੰ ਹੈ। ਇਸਦੇ ਅਗਲੇ ਦਿਨ ਐਤਵਾਰ ਦੀ ਛੁੱਟੀ ਮਿਲੇਗੀ।ਪ੍ਰਕਾਸ਼ ਉਤਸਵ ਦੀ ਛੁੱਟੀ : 31 ਅਗਸਤ, ਸ਼ਨੀਵਾਰ ਨੂੰ ਪੰਜਾਬ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ਵਿੱਚ ਛੁੱਟੀ ਕੀਤੀ ਜਾਂਦੀ ਹੈ।

5 ਅਗਸਤ, ਸੋਮਵਾਰ ਨੂੰ ਨਾਗਪੰਚਮੀ : ਅਗਸਤ ਵਿੱਚ ਆਉਣ ਵਾਲੇ ਹੋਰ ਪ੍ਰਮੁੱਖ ਤਿਉਹਾਰਾਂ ਵਿੱਚ ਹਰਿਆਲੀ ਤੀਜ ਸ਼ਾਮਿਲ ਹੈ ਜੋ 3 ਅਗਸਤ ਨੂੰ ਮਨਾਈ ਜਾਵੇਗੀ। ਨਾਗਪੰਚਮੀ ਵੀ ਸੋਮਵਾਰ ( 5 ਅਗਸਤ) ਨੂੰ ਆ ਰਿਹਾ ਹੈ। ਹੋਰ ਪ੍ਰਮੁੱਖ ਤਰੀਕਾਂ ਵਿੱਚ ਸ਼ਾਮਿਲ ਹਨ – ਫਰੈਂਡਸ਼ਿਪ ਡੇ (4 ਅਗਸਤ), ਹਿਰੋਸ਼ਿਮਾ ਡੇ (6 ਅਗਸਤ), ਫੋਟੋਗਰਾਫੀ ਡੇ (19 ਅਗਸਤ)।

Leave a Reply

Your email address will not be published. Required fields are marked *