Thursday, August 22, 2019
Home > News > ਵੱਡੀ ਤਾਜ਼ਾ ਖਬਰ ਅਕਾਲੀ ਦਲ ਦੇ ਇਸ ਵੱਡੇ ਲੀਡਰ ਦੀ ਅਚਾਨਕ ਹੋਈ ਮੌਤ ਛਾਇਆ ਸੋਗ ਤੇ!

ਵੱਡੀ ਤਾਜ਼ਾ ਖਬਰ ਅਕਾਲੀ ਦਲ ਦੇ ਇਸ ਵੱਡੇ ਲੀਡਰ ਦੀ ਅਚਾਨਕ ਹੋਈ ਮੌਤ ਛਾਇਆ ਸੋਗ ਤੇ!

ਬਹੁਤ ਹੀ ਦੁਖ”ਦਾਈ ਖਬਰ ਆ ਰਹੀ ਹੈ ਕੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਸਰਦਾਰ ਲਖਬੀਰ ਸਿੰਘ ਜੀ ਅਰਾਈਆਂ ਵਾਲੇ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਤੁਹਾਨੂੰ ਦੱਸ ਦੇਈਏ ਕਿ ਜਥੇਦਾਰ ਲਖਵੀਰਸਿੰਘ ਅਰਾਈਆਂ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੀ ਜਾਣਕਾਰੀ ਮੁਤਾਬਕ ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਸਨ ਤੇ ਉਹਨਾਂ ਨੂੰ ਲੁਧਿਆਣਾ ਦੇ DMC ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ,ਜਿਥੇ ਤੜਕਸਾਰ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।

ਇਸ ਖਬਰ ਨਾਲ ਸਾਰੇ ਅਕਾਲੀ ਦਲ ਵਿਚ ਸੋਗ ਦੀ ਲਹਿਰ ਦੌੜ ਗਈ ਉਹਨਾਂ ਦੇ ਅਕਾਲ ਚਲਾਣੇ ਤੇ ਬਾਦਲ ਪਰਿਵਾਰ ਨੇ ਵੀ ਡੂੰਘਾ ਦੁੱਖ ਜਾਹਰ ਕੀਤਾ ਹੈ “ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਅਫਸੋਸ ਜਤਾਇਆ ਹੈ।ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਲਿਖਿਆ ਹੈ “ਸਾਡੇ ਸਤਿਕਾਰ ਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਸਰਦਾਰ ਲਖਬੀਰ ਸਿੰਘ ਜੀ ਅਰਾਈਆਂ ਵਾਲਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਾਣਾ ਸਾਡੇ ਸਭ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ।

ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਪਰਿਵਾਰ ਤੇ ਹੋਰ ਸਭ ਨਜ਼ਦੀਕੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਜਥੇਦਾਰ ਲਖਵੀਰ ਸਿੰਘ ਅਰਾਈਆਂ ਵਾਲਾ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਮੀਤਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਰੂਹ ਨੂੰ ਸ਼ਾਂਤੀ ਬਖਸ਼ੇ। ਉਹਨਾਂ ਦੇ ਚਲੇ ਜਾਣ ਦੀ ਖਬਰ ਮਿਲਦਿਆਂ ਫਰੀਦਕੋਟ ਹਲਕੇ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਠੀਕ 4 ਵਜੇ ਪਿੰਡ ਅਰਾਈਆਂਵਾਲਾ ਵਿਖੇ ਹੋਇਆ ।ਉਨ੍ਹਾਂ ਦੇ ਚਲੇ ਜਾਣ ਕਰਕੇ ਲੀਡਰਾਂ ਵੱਲੋਂ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ। ਜਥੇਦਾਰ ਸਾਬ ਇੱਕ ਉੱਘੀ ਸ਼ਖਸੀਅਤ ਦੇ ਮਾਲਕ ਸਨ।

Leave a Reply

Your email address will not be published. Required fields are marked *