Tuesday, October 15, 2019
Home > News > ਜਨਮ ਦਿਨ ‘ਤੇ ਸੁਖਬੀਰ ਬਾਦਲ ਨੂੰ ਬੱਚਿਆਂ ਨੇ ਰਾਤ ਨੂੰ ਦਿੱਤਾ ਇਹ ਸਰਪ੍ਰਾਈਜ਼ , ਬਾਦਲ ਬਾਗੋ ਬਾਗ

ਜਨਮ ਦਿਨ ‘ਤੇ ਸੁਖਬੀਰ ਬਾਦਲ ਨੂੰ ਬੱਚਿਆਂ ਨੇ ਰਾਤ ਨੂੰ ਦਿੱਤਾ ਇਹ ਸਰਪ੍ਰਾਈਜ਼ , ਬਾਦਲ ਬਾਗੋ ਬਾਗ

9 ਜੁਲਾਈ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਨਮ ਦਿਨ ਬੜੇ ਹੀ ਸਾਦੇ ਤਰੀਕੇ ਨਾਲ ਮਨਾਇਆ। ਦਿਨ ‘ਚ ਜਿਥੇ ਉਨ੍ਹਾਂ ਨੇ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ, ਉਥੇ ਹੀ ਰਾਤ ਨੂੰ ਪਰਿਵਾਰ ਨਾਲ ਜਨਮਦਿਨ ਮਨਾਇਆ।

ਸੁਖਬੀਰ ‘ਤੇ ਹਰਸਿਮਰਤ ਨੇ ਜਨਮ ਦਿਨ ਦੀ ਤਸਵੀਰ ਅੱਜ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਿਸ ‘ਚ ਪੂਰਾ ਪਰਿਵਾਰ ਜਨਮ ਦਿਨ ਮਨਾ ਰਿਹਾ ਹੈ, ਸੁਖਬੀਰ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਕੱਲ੍ਹ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਨਾਲ ਗੱਲਾਂਬਾਤਾਂ ਦਾ ਲੰਮਾ ਸਿਲਸਿਲਾ ਚੱਲਿਆ

ਪਰ ਬੱਚਿਆਂ ਨੇ ਮੇਰੀ ਪਸੰਦ ਦੇ ਰਾਤ ਦੇ ਖਾਣੇ ਦਾ ਜੋ ਇੰਤਜ਼ਾਮ ਕੀਤਾ, ਉਸ ਨੇ ਜਨਮ ਦਿਨ ਦੀ ਖੁਸ਼ੀ ਦਾ ਅਹਿਸਾਸ ਹੀ ਬਦਲ ਦਿੱਤਾ। ਅਜਿਹੀਆਂ ਘੜੀਆਂ ਤੁਹਾਨੂੰ ਸੱਚਮੁੱਚ ਹੀ ਕਿਸੇ ਵਿਸ਼ੇਸ਼ਤਾ ਦਾ ਅਹਿਸਾਸ ਕਰਵਾਉਂਦੀਆਂ ਹਨ। ਗੁਰੂ ਸਾਹਿਬ ਦਾ ਕੋਟਨ-ਕੋਟਿ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਅਜਿਹੇ ਪਿਆਰ ਕਰਨ ਵਾਲੇ ਪਰਿਵਾਰ ਦੀ ਦਾਤ ਬਖਸ਼ੀ ਹੈ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਤੋਹਫ਼ਾ ਕੋਈ ਹੋਰ ਨਹੀਂ ਹੋ ਸਕਦਾ।

Leave a Reply

Your email address will not be published. Required fields are marked *